ਸੰਤੁਲਿਤ ਖੁਰਾਕ ਮਾਨਸਿਕਤਾ
ਸੰਤੁਲਿਤ ਖੁਰਾਕ ਮਾਨਸਿਕਤਾ
ਮੈਨੂੰ ਨਹੀਂ ਪਤਾ ਕਿ ਅਸੀਂ ਇਹ ਆਪਣੇ ਨਾਲ ਕਿਉਂ ਕਰਦੇ ਹਾਂ, ਪਰ ਇਹ ਉਹ ਚੀਜ਼ ਹੈ ਜੋ ਅਸੀਂ ਹਰ ਜਗ੍ਹਾ ਹਰ ਤਰ੍ਹਾਂ ਦੇ ਡਾਇਟਰਾਂ ਵਿਚ ਵੇਖਦੇ ਹਾਂ l ਇਹ ਬਹੁਤ ਸਹੀ ਗੱਲ ਹੈ ਕਿ ਕਿਸੇ ਨੂੰ ਵੀ ਡਾਈਟਿੰਗ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਅਤੇ ਸਵਾਦ ਵਾਲੇ ਭੋਜਨਛੱਡਣੇ ਚਾਹੀਦੇ ਹਨ ਕਿਉਂਕਿ ਅਣਚਾਹੇ ਭਾਰ ਨੂੰ ਘਟਾਉਣਾ ਹੈ ਤਾਂ ਇਹ ਕਰਨਾ ਬਹੁਤ ਜ਼ਰੂਰੀ ਵੀ ਹੈ l ਜੇ ਤੁਸੀਂ ਆਪਣੇ ਆਪ ਨਾਲ ਇਮਾਨਦਾਰ ਹੋ, ਤਾਂ ਇਸਸੱਚ ਤੋਂ ਅੱਗੇ ਕੁਝ ਵੀ ਨਹੀਂ ਹੋ ਸਕਦਾ l ਤਬਦੀਲੀ ਇਕ ਅਜਿਹੀ ਧਾਰਨਾ ਹੈ ਕਿ ਅਸੀਂ ਨਾ ਸਿਰਫ ਇਸਨੂੰ ਅਪਣਾਉਣ ਤੋਂ ਝਿਜਕਦੇ ਹਾਂ ਬਲਕਿ ਘਬਰਾਉਂਦੇਵੀ ਹਾਂ l
ਕਿਸੇ ਵੀ ਖੁਰਾਕ ਨੂੰ ਅਪਨਾਉਣ ਵਿਚ ਸਫਲ ਹੋਣ ਲਈ, ਤੁਹਾਨੂੰ ਭੋਜਨ ਅਤੇ ਭੋਜਨ ਦੇ ਆਪਣੇ ਨਿੱਜੀ ਅਨੰਦ ਬਾਰੇ ਸੋਚਣ ਦਾ ਤਰੀਕਾ ਬਦਲਣ ਦੀਜ਼ਰੂਰਤ ਹੈ l ਖੁਰਾਕ ਦੁਸ਼ਮਣ ਨਹੀਂ ਹੈ, ਪਰ ਇਹ ਉਹ ਚੀਜ਼ ਹੈ ਜੋ ਜ਼ਿਆਦਾਤਰ ਲੋਕ ਅਸਲ ਵਿੱਚ ਨਹੀਂ ਸਮਝਦੇ l 'ਸੁਆਦੀ' ਖਾਣਾ ਵੀ ਮਾੜਾ ਨਹੀਂ ਹੁੰਦਾਪਰ ਇਸਨੂੰ ਮਾੜਾ ਬਣਾਉਣ ਵਿੱਚ ਤੁਹਾਡੀ ਖਾਣ ਪੀਣ ਵਾਲੇ ਭੋਜਨ ਨੂੰ ਸਹੀ ਢੰਗ ਨਾਲ ਪਹਿਚਾਣ ਕੇ ਇਸਤੇਨਾਲ ਵਿਚ ਲਿਆਉਣ ਵਾਲੀ ਤੁਹਾਡੀ ਆਪਣੀਨਿੱਜੀ ਅਸਮਰਥਤਾ ਹੈ l ਸਮੱਸਿਆ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਗਲਤ ਭੋਜਨ ਅਕਸਰ ਖਾਣ ਨਾਲੋਂ ਜ਼ਿਆਦਾ ਮਾਤਰਾ ਵਿੱਚ ਖਾਂਦੇ ਹਨ, ਅਤੇ ਇਹੋਜਹੇ ਭੋਜਨਾਂ ਦਾ ਸਾਡੇ ਦੁਆਰਾ ਅਤਿ ਮਾਤਰਾ ਵਿੱਚ ਖਾ ਲਿਆ ਜਾਣਾ ਹੀ ਅਸਲ ਸਮੱਸਿਆ ਦੀ ਜੜ੍ਹ ਹੈ l
ਅਗਰ ਅਸੀਂ ਸਬਜ਼ੀਆਂ ਦੀ ਪੰਜ ਪਰੋਸੀਆਂ (ਸਰਵਿੰਗਸ ) ਅਤੇ ਫਲਾਂ ਦੀ ਤਿੰਨ ਪਰੋਸਣ (ਸਰਵਿੰਗਸ ) ਦਾ ਸੇਵਨ ਨਹੀ ਕਰਦੇ ਤਾਂ ਸਾਡੇ ਸਰੀਰ ਨੂੰ ਹੋਰਵਾਧੂ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ. ਸਾਡਾ ਸਰੀਰ ਜਾਣਦਾ ਹੈ ਕਿ ਕੁਝ ਕਮੀ ਹੈ ਇਸ ਲਈ ਅਸੀਂ ਭੁੱਖੇ ਜਾਂ ਵਾਂਝੇ ਮਹਿਸੂਸ ਕਰਦੇ ਹਾਂ l ਜੇ ਅਸੀਂ ਅਸਲਵਿੱਚ ਹਰ ਰੋਜ਼ ਫਲਾਂ ਅਤੇ ਸਬਜ਼ੀਆਂ ਦੇ ਸਹੀ ਸੰਤੁਲਨ ਦਾ ਸੇਵਨ ਕਰ ਰਹੇ ਹਾਂ, ਤਾਂ ਅਸੀਂ ਇਹ ਘਾਟ ਮਹਿਸੂਸ ਨਹੀਂ ਕਰਾਂਗੇ ਅਤੇ ਉਨ੍ਹਾਂ ਭੋਜਨਾਂ ਦੀ ਲਾਲਸਾਕਰਨ ਦੀ ਸੰਭਾਵਨਾ ਬਹੁਤ ਘੱਟ ਰੱਖਾਂਗੇ ਜੋ ਸੰਤੁਲਿਤ ਅਤੇ ਸਿਹਤਮੰਦ ਨਹੀਂ ਹਨ l ਇਸਦਾ ਮਤਲਬ ਇਹ ਹੈ ਕਿ ਅਸੀਂ ਸੰਜਮ ਨਾਲ ਉਨ੍ਹਾਂ ਦਾ ਅਨੰਦ ਲੈਣਦੀ ਜ਼ਿਆਦਾ ਸੰਭਾਵਨਾ ਰੱਖਦੇ ਹਾਂ ਅਤੇ ਇਸ ਤਰ੍ਹਾਂ ਓਹਨਾ ਪਦਾਰਥਾਂ ਦਾ ਤਹਿ ਸੀਮਾ ਵਿੱਚ ਰਹਿ ਕੇ ਬਿਨਾ ਕਿਸੇ ਤਰ੍ਹਾਂ ਦਾ ਨੁਕਸਾਨ ਝੱਲੇ ਬਗੈਰ ਸੇਵਨ ਵੀਕਰ ਸਕਦੇ ਹਾਂ l
ਭਾਰ ਨਿਯੰਤਰਣ ਇਕ ਹੋਰ ਸਮੱਸਿਆ ਹੈ ਕਿਓਂ ਕਿ ਅਸੀਂ ਉਸ "ਅਪ ਸੇਲ" ਵਾਲੇ ਸਮਾਜ ਵਿਚ ਰਹਿੰਦੇ ਹਾਂ ਜਿਸ ਵਿਚ ਸਾਡੇ ਮਨਪਸੰਦ ਸ਼ੀਤਲ ਪੇਯ ( ਕੋਲ੍ਡ ਡਰਿੰਕ ) ਗੈਲਨ, ਸੁਪਰ ਸਾਈਜ਼ ਫਰਾਈਜ਼ ਅਤੇ ਬੇਲੋੜੀ ਸ਼ੁੱਧ ਕੈਲੋਰੀਜ ਲਗਭਗ ਹਰ ਤੇਜ਼ ਭੋਜਨ (ਫਾਸਟ ਫ਼ੂਡ ) ਦੇ ਨਾਲ ਮੁਫਤ ਵਿਚ ਪੇਸ਼ ਕੀਤੇਜਾਂਦੇ ਹਨ, ਅਸਾਨੂੰ ਇਨ੍ਹਾਂ ਚੀਜ਼ਾਂ ਨੂੰ ਨਾ ਕਹਿਣਾ ਸਿੱਖਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਪ੍ਰਸਥਿਤੀਆਂ ਤੋਂ ਬਚਿਆ ਜਾ ਸਕੇ ਜਿਨਾ ਕਾਰਣ ਸਾਨੂੰ ਬਾਅਦਵਿਚ ਪਛਤਾਉਣਾ ਪੈ ਸਕਦਾ ਹੈ l
ਡਾਈਟਿੰਗ ਵਿੱਚ ਸਚਮੁੱਚ ਸਫਲ ਹੋਣ ਲਈ ਤੁਹਾਨੂੰ ਆਪਣੇ ਆਪ ਨੂੰ ਕਿਸੇ ਵੀ ਚੀਜ ਤੋਂ ਵਾਂਝਾ ਰੱਖਣ ਦੀ ਬਜਾਏ ਸਿਹਤਮੰਦ ਪ੍ਰਕਿਰਿਆ ਅਪਨਾਉਣ ਦੀਜ਼ਰੂਰਤ ਹੈ l ਆਪਣੇ ਭਾਰ ਘਟਾਉਣ ਦੀ ਯੋਜਨਾ ਨੂੰ ਨਕਾਰਾਤਮਕ ਨਾ ਮੰਨੋ, ਬਲਕਿ ਇਸਨੂੰ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਲਿਆਉਣ ਲਈ ਇਕਸਕਾਰਾਤਮਕ ਵਿਕਲਪ ਵਜੋਂ ਮਹਿਸੂਸ ਕਰੋ l ਅਗਰ ਤੁਹਾਡੇ ਕੋਲ ਨਕਾਰਾਤਮਕ ਵਿਚਾਰ ਹਨ ਤਾਂ ਉਨ੍ਹਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਨਾ ਕਰੋ l ਜਦੋਂਤੁਸੀਂ ਰੱਜਿਆ ਮਹਿਸੂਸ ਨਹੀਂ ਵੀ ਕਰਦੇ ਹੋ ਤਾਂ ਆਪਣੇ ਆਪ ਨੂੰ ਯਾਦ ਕਰਾਓ ਕਿ ਤੁਸੀਂ ਆਪਣੇ ਸਰੀਰ ਨੂੰ ਉਸ ਵਾਧੂ ਭਾਰ ਤੋਂ ਬਚਾ ਰਹੇ ਹੋ ਜਿਸ ਕਾਰਣਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ l ਆਪਣੇ ਆਪ ਨੂੰ ਯਾਦ ਦਿਵਾਓ ਕਿ ਤੁਸੀਂ ਇਹ ਸਬ ਆਪਣੀ ਚਰਬੀ ਨੂੰਲੁਕਾਉਣ ਲਈ ਜਮਾ ਕੀਤੇ ਓਹਨਾ ਭਾਰੀ ਕੱਪੜਿਆਂ ਤੋਂ ਆਪਣੀ ਅਲਮਾਰੀ ਨੂੰ ਨਿਜਾਤ ਦਿਵਾਉਣ ਜਾ ਰਹੇ ਹੋ l ਆਪਣੇ ਆਪ ਨੂੰ ਯਾਦ ਦਿਵਾਓ ਕਿ ਤੁਸੀਂਸਾਲਾਂ ਦੇ ਮੋਟਾਪੇ ਤੋਂ ਆਪਣੇ ਸਰੀਰ ਨੂੰ ਬਚਾਉਣ ਜਾ ਰਹੇ ਹੋ ਅਤੇ ਆਪਣੀ ਜਵਾਨੀ ਦੇ ਸੁੰਦਰ ਸਰੀਰ ਨੂੰ ਦੁਬਾਰਾ ਵਾਪਸ ਵੀ ਲਿਆ ਰਹੇ ਹੋ l
ਡਾਈਟਿੰਗ ਪ੍ਰਕਿਰਿਆ ਵਿਚ ਇੰਨੇ ਉਲਝੇ ਨਾ ਰਹੋ ਕਿ ਤੁਸੀਂ ਜ਼ਿੰਦਗੀ ਦੀਆਂ ਕੁਝ ਚੰਗੀਆਂ ਚੀਜ਼ਾਂ ਦਾ ਅਨੰਦ ਲੈਣਾ ਭੁੱਲ ਜਾਵੋ, ਆਪਣੇ ਭਾਰ ਦਾ ਧਿਆਨਰੱਖਣਾ ਅਤੇ ਕੈਲੋਰੀ ਗਿਣਨ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਦੇ ਵੀ ਆਪਣੇ ਰਸਤੇ ਤੋਂ ਬਾਹਰ ਨਹੀਂ ਜਾ ਸਕਦੇ ਕਿਓਂਕਿ ਸਾਡਾ ਮਕਸਦ ਸੰਤੁਲਨ ਲੱਭਣਾਵੀ ਹੈ l ਅਗਰ ਤੁਸੀਂ ਆਪਣੇ ਖਾਣੇ ਨੂੰ ਸਹੀ ਢੰਗ ਨਾਲ ਵੰਡਣਾ ਸਿੱਖੋ, ਸੰਜਮ ਵਿਚ ਰਹੋ ਅਤੇ ਰੋਜ਼ਮਰ੍ਹਾ ਦੀਆਂ ਕੈਲੋਰੀ ਬਰਨਿੰਗ ਦੀਆਂ ਗਤੀਵਿਧੀਆਂ ਦਾਅਨੰਦ ਲਓ, ਤਾਂ ਤੁਸੀਂ ਇਸ ਤੋਂ ਸ਼ਾਨਦਾਰ ਨਤੀਜੇ ਪ੍ਰਾਪਤ ਕਰ ਸਕਦੇ ਹੋ l
ਭਾਰ ਘਟਾਉਣ ਅਤੇ ਵਧੀਆ ਸਿਹਤ ਲਈ ਖੁਰਾਕ ਨੂੰ ਸਫਲਤਾਪੂਰਵਕ ਤਬਦੀਲ ਕੀਤਾ ਜਾ ਸਕਦਾ ਹੈ ਪਰ ਤਾਂ ਜੇ ਤੁਸੀਂ ਇਸ ਨੂੰ ਬਿਨਾਂ ਕਿਸੇ ਜਬਰਦਸਤੀਦੇ ਹੋਣ ਦਿਓ. ਜੇ ਤੁਸੀਂ ਇਸ ਨੂੰ ਜ਼ਬਰਦਸਤੀ ਕਰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਨਿਯੰਤਰਿਤ ਨਹੀਂ ਰੱਖ ਸਕਦੇ, ਇਸ ਲਈ ਕਿਸੇ ਵੀ ਸਥਿਤੀ ਵਿਚਜ਼ਬਰਦਸਤੀ ਕਰਨ ਤੋਂ ਬਚੋ l ਪਰ ਜੇ ਤੁਸੀਂ ਇਨਾ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਆਪਣੇ ਨਿੱਤ ਦੇ ਰੁਟੀਨ ਵਿਚ ਸ਼ਾਮਲ ਕਰਨਾ ਸਿੱਖ ਲਓ ਅਤੇ ਉਨ੍ਹਾਂ ਵਾਧੂਕੈਲੋਰੀ ਨੂੰ ਵੀ ਸਾੜਨਾ ਸ਼ੁਰੂ ਕਰ ਦਿਓ ਤਾਂ ਤੁਸੀਂ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਅਤੇ ਵਧੇਰੇ ਸਫਲ 'ਡਾਇਟਰਜ਼' ਮਹਿਸੂਸ ਕਰਨ ਵਿਚ ਕਾਮਯਾਬ ਹੋ ਸਕਦੇ ਹੋਅਤੇ ਆਪਣੀ ਜਿੰਦਗੀ ਵਿੱਚ ਨਵੇਂ ਕਿਸਮ ਦਾ ਤਾਜ਼ਾਪਨ ਪ੍ਰਾਪਤ ਕਰਨ ਦੇ ਨਾਲ- ਨਾਲ ਨਵੇਂ ਕਿਸਮ ਦਾ ਆਤਮਵਿਸ਼ਵਾਸ਼ ਵੀ ਹਾਸਿਲ ਕਰ ਲਓਗੇ ਇਹਮੇਰਾ ਵਾਇਦਾ ਹੀ ਨਹੀਂ ਪੱਕਾ ਯਕੀਨ ਵੀ ਹੈ l
- ਕੁਲਵਿੰਦਰ ਸਿੰਘ
Comments
Post a Comment